ਵਾਸ਼ਿੰਗਟਨ ਦੇ K-12 ਜਨਤਕ ਸਕੂਲਾਂ ਵਿੱਚ ਇੱਕ ਵਿਦਿਆਰਥੀ ਨੂੰ ਪ੍ਰਭਾਵਿਤ ਕਰ ਰਿਹਾ ਇੱਕ ਸਵਾਲ ਜਾਂ ਚਿੰਤਾ

 Black and White Icon of electronic device sending message. Created by Priyanka from Noun Projectਆਨਲਾਈਨ - ਅਸੀਂ ਤੁਹਾਨੂੰ ਸਾਡੀ ਨਵੀਂ  ਆਨਲਾਈਨ ਦਾਖਲਾ ਪ੍ਰਕਿਰਿਆ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਤੁਹਾਨੂੰ ਆਪਣੇ ਨਾਮ ਅਤੇ ਇੱਕ ਵੈਧ ਈਮੇਲ ਪਤੇ ਨਾਲ ਇੱਕ ਖਾਤਾ ਬਣਾਉਣਾ ਪਵੇਗਾ। ਤੁਹਾਡੇ ਵੱਲੋਂ ਇੱਕ ਖਾਤਾ ਬਣਾਉਣ ਅਤੇ ਆਨਲਾਈਨ ਦਾਖਲਾ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਇੱਕ ਵਿਅਕਤੀ ਜਿੰਨੀ ਜਲਦੀ ਹੋ ਸਕੇ ਤੁਹਾਡੇ ਨਾਲ ਸੰਪਰਕ ਕਰੇਗਾ ਉਹ ਜਾਂ ਤਾਂ ਤੁਹਾਨੂੰ ਜਾਣਕਾਰੀ ਪ੍ਰਦਾਨ ਕਰੇਗਾ ਜਾਂ ਫੇਰ ਨਿਰਧਾਰਤ ਮੁਲਾਕਾਤ ਲਈ ਸਮਾਂ ਤਹਿ ਕਰੇਗਾ। ਸਾਡਾ ਆਨਲਾਈਨ ਦਾਖਲਾ ਹਰ ਸਮੇਂ ਉਪਲਬਧ ਰਹਿੰਦਾ ਹੈ, ਪਰ ਤੁਹਾਨੂੰ ਆਮ ਕੰਮਕਾਜੀ ਘੰਟਿਆਂ ਦੌਰਾਨ  ਹੀ ਸੰਪਰਕ ਕਰਨਾ ਪਵੇਗਾ।

ਕਾਰੋਬਾਰੀ ਘੰਟੇ

  • ਸੋਮਵਾਰ ਸਵੇਰੇ 8:00 ਵਜੇ – ਸ਼ਾਮ 6:00 ਵਜੇ ਤੱਕ।

  • ਮੰਗਲਵਾਰ ਸਵੇਰੇ 8:00 ਵਜੇ – ਸ਼ਾਮ 4:00 ਵਜੇ ਤੱਕ।

  • ਬੁੱਧਵਾਰ ਸਵੇਰੇ 8:00 ਵਜੇ – ਸ਼ਾਮ 4:00 ਵਜੇ ਤੱਕ।

  • ਵੀਰਵਾਰ ਸਵੇਰੇ 8:00 ਵਜੇ – ਸ਼ਾਮ 6:00 ਵਜੇ ਤੱਕ।

  • ਸ਼ੁੱਕਰਵਾਰ ਸਵੇਰੇ 8:00 ਵਜੇ - ਸ਼ਾਮ 6:00 ਵਜੇ


Calendar by ghufronagustian from NounProject.comਦਾਖਲੇ ਲਈ ਅਪਾਇੰਟਮੈਂਟ ਦਾ ਸਮਾਂ ਤੈਅ ਕਰੋ - ਉਹ ਸਮਾਂ ਤਹਿ ਕਰੋ ਜਦੋਂ ਲੋੜੀਂਦੀ ਜਾਣਕਾਰੀ ਇਕੱਤਰ ਕਰਨ, ਅਤੇ ਤੁਹਾਡੇ ਸਵਾਲ ਜਾਂ ਹਾਲਤ ਬਾਰੇ ਤੁਹਾਡੇ ਨਾਲ ਸਲਾਹ ਕਰਨ ਲਈ, ਦਾਖਲਾ ਮਾਹਰ ਤੁਹਾਨੂੰ ਕਾਲ ਕਰ ਸਕੇ ਵਿਕਲਪਿਕ ਤੌਰ 'ਤੇ, ਤੁਸੀਂ ਦਾਖਲੇ ਦੀ ਆਨਲਾਈਨ ਪ੍ਰਕਿਰਿਆ ਰਾਹੀਂ ਆਪਣੀ ਸਹੂਲਤ ਅਨੁਸਾਰ ਲੋੜੀਂਦੀ ਜਾਣਕਾਰੀ ਪੂਰੀ ਕਰ ਸਕਦੇ ਹੋ

 

Black and white icon of mobile phone making a call. Created by Thays Malcher from Noun Project.ਫ਼ੋਨ ਰਾਹੀਂ - ਜੇ ਤੁਸੀਂ ਕਿਸੇ ਨਾਲ ਵਿਅਕਤੀਗਤ ਤੌਰ 'ਤੇ ਗੱਲ ਕਰਨਾ ਪਸੰਦ ਕਰਦੇ ਹੋ, ਜਾਂ ਤੁਹਾਨੂੰ ਆਨਲਾਈਨ ਦਾਖਲਾ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ ਸੋਮਵਾਰ-,  ਵਜੇ ਕੰਮਕਾਜੀ ਘੰਟਿਆਂ ਦੌਰਾਨ ਟੋਲ ਫ੍ਰੀ
1-866-297-2597 'ਤੇ ਕਾਲ ਕਰੋ। ਸਾਡਾ ਸਟਾਫ ਫੋਨ 'ਤੇ 150 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਦੀ ਸੇਵਾ ਦੇ ਸਕਦਾ ਹੈ।

Black and white icon of envelope with two papers inside. Created by Anang Taufik from Noun Project.ਫੈਕਸ ਜਾਂ ਮੇਲ ਰਾਹੀਂ -  ਲੋਕਪਾਲ ਸੇਵਾਵਾਂ ਲਈ ਬੇਨਤੀ  ਫਾਰਮ ਡਾਉਨਲੋਡ ਕਰੋ ਅਤੇ ਪੂਰਾ ਕੀਤਾ ਫਾਰਮ OEO ਨੂੰ ਫੈਕਸ, ਮੇਲ ਜਾਂ ਈਮੇਲ (ਸੰਪਰਕ ਜਾਣਕਾਰੀ ਫਾਰਮ 'ਤੇ ਦਿੱਤੀ ਗਈ ਹੈ) ਰਾਹੀਂ ਜਮ੍ਹਾਂ ਕਰੋ। ਫੈਕਸ: 1-844-886-5196.

ਸਾਡੇ ਨਾਲ ਇਸ ਲਈ ਸੰਪਰਕ ਕਰੋ:

ਵਾਸ਼ਿੰਗਟਨ ਦੇ K-12 ਜਨਤਕ ਸਕੂਲਾਂ ਵਿੱਚ ਇੱਕ ਵਿਦਿਆਰਥੀ ਨੂੰ ਪ੍ਰਭਾਵਿਤ ਕਰ ਰਿਹਾ ਇੱਕ ਸਵਾਲ ਜਾਂ ਚਿੰਤਾ

ਤੁਹਾਡੇ ਸਮੁਦਾਏ, ਸਕੂਲ ਜਾਂ ਕਾਰਜਸਥਾਨ ਵਿੱਚ ਸਿਖਲਾਈ ਜਾਂ ਆਉਟਰੀਚ ਲਈ ਇੱਕ ਬੇਨਤੀ 

ਆਪਣੇ ਸਵਾਲ ਜਾਂ ਚਿੰਤਾ ਲਈ ਮਦਦ ਲਵੋ

ਕਿਰਪਾ ਕਰਕੇ ਸਾਡੇ ਤੱਕ toਨਲਾਈਨ, ਜਾਂ ਫੋਨ, ਫੈਕਸ ਜਾਂ ਮੇਲ ਦੁਆਰਾ ਪਹੁੰਚੋ. ਕਿਰਪਾ ਕਰਕੇ ਨੋਟ ਕਰੋ ਕਿ ਦਫਤਰ ਕੋਲ ਇੱਕ ਸੀਮਤ ਸਟਾਫ ਅਤੇ ਫੰਡਿੰਗ ਹੈ ਅਤੇ ਇਸ ਦੇ ਰਣਨੀਤਕ ਯੋਜਨਾ ਦੇ ਮਾਪਦੰਡਾਂ ਅਨੁਸਾਰ ਆਪਣੇ ਕੰਮ ਨੂੰ ਪਹਿਲ ਦਿੰਦਾ ਹੈ / ਰਣਨੀਤਿਕ ਯੋਜਨਾ

ਗੈਰ-ਰਸਮੀ ਵਿਵਾਦ ਹੱਲ


Office of the Education Ombuds (OEO, ਸਿੱਖਿਆ ਲੋਕਪਾਲ ਦਫ਼ਤਰ) Washington ਦੇ K-12 ਦੇ ਸਰਕਾਰੀ ਸਕੂਲਾਂ ਬਾਰੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ਅਤੇ ਚਿੰਤਾਵਾਂ ਨੂੰ ਹੱਲ ਕਰਦਾ ਹੈ ਅਸੀਂ ਤੁਹਾਨੂੰ ਜਾਣਕਾਰੀ, ਹਵਾਲੇ, ਟੂਲਕਿੱਟ ਅਤੇ ਹੋਰ ਸਰੋਤ ਉਪਲਬਧ ਕਰਾ ਸਕਦੇ ਹਾਂ

OEO ਦਾ ਵਿਧਾਨਕ ਟੀਚਾ ਮੌਕਿਆਂ ਵਿਚਲੀ ਪਾੜ ਨੂੰ ਘਟਾਉਣਾ ਹੈ। ਸਾਡੀ ਰਣਨੀਤਿਕ ਯੋਜਨਾ ਦੀਆਂ ਤਰਜੀਹਾਂ ਸਿੱਖਿਆ ਸਬੰਧੀ ਨਿਆਂ ਤੇ ਕੇਂਦਰਿਤ ਹਨ, ਖ਼ਾਸ ਕਰਕੇ COVID-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਕਮਿਊਨਿਟੀਆਂ ਲਈ। ਅਸੀਂ ਗੈਰ-ਰਸਮੀ ਵਿਚੋਲਗੀ ਅਤੇ ਮਾਰਗਦਰਸ਼ਨ ਜਿਹੇ ਵਿਵਾਦ ਹੱਲ ਕਰਨ ਦੇ ਆਪਣੇ ਸੀਮਿਤ ਸਰੋਤਾਂ ਨੂੰ K-12 ਦੇ ਅਜਿਹੇ ਵਿਦਿਆਰਥੀਆਂ ਉੱਪਰ ਕੇਂਦਰਿਤ ਕਰ ਰਹੇ ਹਾਂ, ਜੋ:

  • ਸਕੂਲ ਤੋਂ ਬਾਹਰ ਹਨ, ਜਿਨ੍ਹਾਂ ਵਿੱਚ ਅਪਾਹਜ ਵਿਦਿਆਰਥੀ ਵੀ ਸ਼ਾਮਲ ਹਨ ਜੋ ਕੁਝ ਦਿਨ ਹੀ ਸਕੂਲ ਆਉਂਦੇ ਹਨ
  • ਗੈਰ-ਗੋਰੇ, ਕਾਲੇ ਜਾਂ ਮੂਲਵਾਸੀ ਹਨ 
  • ਬੇਘਰ ਹਨ
  • ਰਿਸ਼ਤੇਦਾਰਾਂ ਨਾਲ ਜਾਂ ਦੂਜੇ ਘਰਾਂ ਵਿੱਚ ਰਹਿੰਦੇ ਹਨ 
  • ਬਾਲ ਨਿਆਂ ਜਾਂ ਬਾਲ ਪੁਨਰਵਾਸ ਸਿਸਟਮ ਵਿੱਚ ਸ਼ਾਮਲ ਹਨ
  • ਅਜਿਹੇ ਆਵਾਸੀ, ਰਿਫਿਊਜੀ, ਅਨਾਥ ਜਾਂ ਪ੍ਰਵਾਸੀ ਜਾਂ ਵਿਦਿਆਰਥੀ ਜਾਂ ਪਰਿਵਾਰ ਹਨ, ਜਿਨ੍ਹਾਂ ਦੀ ਮੂਲ ਭਾਸ਼ਾ ਅੰਗ੍ਰੇਜ਼ੀ ਨਹੀਂ ਹੈ, ਜਾਂ
  • Wraparound with Intensive Services (WISe, ਤੀਬਰ ਸਿਹਤ ਸੇਵਾਵਾਂ ਵਾਲਾ ਕਵਰ) ਜਾਂ Children’s Long Term Inpatient Programs (CLIP, ਬੱਚਿਆਂ ਲਈ ਲੰਬੇ ਸਮੇਂ ਦਾ ਦਾਖਲ ਮਰੀਜ਼ ਪ੍ਰੋਗਰਾਮ) ਹੇਠ ਮਦਦ ਪ੍ਰਾਪਤ ਕਰ ਰਹੇ ਹਨ

ਜੇ ਤੁਸੀਂ ਇੱਕ ਲੋਕਪਾਲ ਨਾਲ ਕੰਮ ਕਰਦੇ ਹੋ, ਅਤੇ ਸਕੂਲ ਅਤੇ ਜਿਲ੍ਹਾ ਸਟਾਫ ਨਾਲ ਵਿਦਿਆਰਥੀ ਦੀ ਸਥਿਤੀ ਬਾਰੇ ਸਿੱਧੇ ਤੌਰ 'ਤੇ ਚਰਚਾ ਕਰਨ ਲਈ OEO ਇਜਾਜ਼ਤ ਦੇਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਕੂਲ ਨਾਲ ਸੰਪਰਕ ਕਰਨ ਦੀ ਇਜਾਜ਼ਤ ਫਾਰਮ ਡਾਉਨਲੋਡ ਕਰੋ, ਭਰੋ ਅਤੇ ਵਾਪਸ ਭੇਜੋ।

ਜੇ ਤੁਸੀਂ ਲੋਕਪਾਲ ਨਾਲ ਕੰਮ ਕਰਦੇ ਹੋ, ਤਾਂ ਸਾਨੂੰ ਚਿੰਤਾਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਤੁਹਾਡੇ ਵਿਦਿਆਰਥੀ ਦੇ ਰਿਕਾਰਡਾਂ ਨੂੰ ਵੇਖਣ ਦੀ ਲੋੜ ਹੋ ਸਕਦੀ ਹੈ। ਜੇ ਸਾਨੂੰ ਅਜਿਹਾ ਕਰਨਾ ਪੈਂਦਾ ਹੈ, ਤਾਂ ਅਸੀਂ ਫੇਰ ਤੁਹਾਨੂੰ ਸਕੂਲ ਨੂੰ ਰਿਕਾਰਡ ਜਾਰੀ ਕਰਨ ਲਈ ਤੁਹਾਡੀ ਇਜਾਜ਼ਤ ਦੇਣ ਲਈ ਕਹਾਂਗੇ। ਅਸੀਂ ਆਪਣੇ ਰਿਕਾਰਡਾਂ ਨੂੰ ਜਾਰੀ ਕਰਨ ਲਈ ਇਸ ਫਾਰਮ ਦੀ ਵਰਤੋਂ ਕਰਦੇ ਹਾਂ:   1]ਵਿਦਿਆਰਥੀ ਰਿਕਾਰਡ ਜਾਰੀ ਕਰਨ ਲਈ ਇਜ਼ਾਜ਼ਤ।.

  • ਤੁਸੀਂ ਇਨ੍ਹਾਂ ਫਾਰਮ ਨੂੰ ਆਨਲਾਈਨ ਦਾਖਲਾ ਪ੍ਰਕਿਰਿਆ ਦੇ ਜਰੀਏ, ਜਾਂ ਫੈਕਸ, ਮੇਲ ਜਾਂ ਈਮੇਲ ਰਾਹੀਂ ਜਮ੍ਹਾਂ ਕਰ ਸਕਦੇ ਹੋ।

ਅਸੀਂ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਸਿੱਖਿਅਕਾਂ ਅਤੇ ਸਮੁਦਾਏ ਦੇ ਸਲਾਹਕਾਰਾਂ ਦਾ ਮਾਰਗਦਰਸ਼ਨ ਵੀ ਕਰ ਸਕਦੇ ਹਾਂ।

ਕਿਰਪਾ ਕਰਕੇ ਇਸ ਮਦਦ ਲਈ  oeoinfo@gov.wa.gov 'ਤੇ ਈਮੇਲ ਕਰੋ ਜਾਂ 1-866-297-2597 'ਤੇ ਕਾਲ ਕਰੋ। ਸਾਡੀ ਟੀਮ ਦਾ ਇੱਕ ਮੈਂਬਰ ਅਕਸਰ ਈਮੇਲ ਰਾਹੀਂ ਜਾਂ ਇੱਕ ਛੋਟੀ ਜਿਹੀ ਕਾਲ ਨਾਲ ਸਵਾਲ ਦਾ ਜਵਾਬ ਦੇ ਸਕਦਾ ਹੈਅਸੀਂ ਚਿੰਤਾਵਾਂ ਜਾਂ ਸਵਾਲਾਂ ਲਈ ਪਰਿਵਾਰਾਂ, ਵਿਦਿਆਰਥੀਆਂ, ਸਿੱਖਿਅਕਾਂ, ਅਤੇ ਹੋਰ ਸਮੁਦਾਏ ਹਿੱਤਧਾਰਕਾਂ ਵੱਲੋਂ ਸੰਪਰਕ ਕਰਨ ਦਾ ਸਵਾਗਤ ਕਰਦੇ ਹਾਂਸਾਡਾ ਦਫਤਰ ਪਰਿਵਾਰਾਂ ਅਤੇ ਸਕੂਲਾਂ ਦੇ ਵਿਵਾਦਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਸਹਿਯੋਗੀ, ਗੈਰ ਰਸਮੀ, ਅਤੇ ਗੁੱਪਤ ਰੂਪ ਵਿੱਚ, ਕੰਮ ਕਰਦਾ ਹੈ 

ਤੁਹਾਨੂੰ ਸਾਡੇ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?

ਇਹ ਛੋਟਾ ਦਸਤਾਵੇਜ਼ ਇਹ ਦੱਸਦਾ ਹੈ ਕਿ ਅਸੀਂ  ਪਰਿਵਾਰਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ. ਅਸੀਂ ਤੁਹਾਨੂੰ ਇਸ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਾਂ ਤਾਂ ਕਿ ਤੁਸੀਂ ਸਮਝ ਸਕੋ ਕਿ ਅਸੀਂ ਮਦਦ ਲਈ ਕੀ ਕਰ ਸਕਦੇ ਹਾਂ ਅਤੇ ਕੀ ਨਹੀਂ।

ਇਹ ਦਸਤਾਵੇਜ਼ ਇਹ ਦੱਸਦਾ ਹੈ ਕਿ ਅਸੀਂ ਸਿੱਖਿਅਕਾਂ ਅਤੇ ਸਮੁਦਾਏ ਦੇ ਪੇਸ਼ੇਵਰਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ।