ਅਪਾਹਜ ਵਿਦਿਆਰਥੀਆਂ ਲਈ ਸਹਾਇਤਾ
ਹਰੇਕ ਭਾਈਚਾਰੇ ਦੇ ਅਪਾਹਜ ਵਿਦਿਆਰਥੀ ਸਕੂਲ ਜਾਂਦੇ ਹਨ। ਸਾਡੇ ਜੀਵਨ ਕਾਲ ਦੌਰਾਨ, ਸਾਡੇ ਵਿੱਚੋਂ ਲਗਭਗ 20% ਜਾਂ ਹਰੇਕ 5 ਵਿਅਕਤੀਆਂ ਵਿੱਚੋਂ 1 ਵਿਅਕਤੀ, ਕਿਸੇ ਨਾ ਕਿਸੇ ਰੂਪ ਵਿੱਚ ਅਪਾਹਜ ਹੋਵੇਗਾ।
ਸਾਰੇ ਅਪਾਹਜ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਸਮਾਨ ਅਧਿਕਾਰ ਹੈ ਅਤੇ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ। ਅਪਾਹਜ ਵਿਦਿਆਰਥੀਆਂ ਦੀ ਪ੍ਰਕਿਰਤੀ ਅਤੇ ਸਕੂਲ ਵਿੱਚ ਇਹ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਦੇ ਆਧਾਰ 'ਤੇ, ਉਹਨਾਂ ਨੂੰ ਸਮਾਨ ਸਿੱਖਿਆ ਪ੍ਰਦਾਨ ਕਰਨ ਅਤੇ ਉਹਨਾਂ ਦੀ ਸਮਾਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ, ਸਕੂਲ ਨੂੰ ਰਿਹਾਇਸ਼ਾਂ, ਸੋਧਾਂ, ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਹਦਾਇਤਾਂ ਜਾਂ ਹੋਰ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ।
- ਅਪਾਹਜ ਵਿਦਿਆਰਥੀ, ਜਿਹਨਾਂ ਨੂੰ ਕਿਸੇ ਕਿਸਮ ਦੀ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਹਦਾਇਤਾਂ ਦੀ ਲੋੜ ਹੁੰਦੀ ਹੈ, ਉਹ "Individualized Education Program (IEP, ਵਿਅਕਤੀਗਤ ਸਿੱਖਿਆ ਪ੍ਰੋਗਰਾਮ)" ਰਾਹੀਂ "ਵਿਸ਼ੇਸ਼ ਸਿੱਖਿਆ" ਪ੍ਰਾਪਤ ਕਰ ਸਕਦੇ ਹਨ।
- ਜਿਹਨਾਂ ਅਪਾਹਜ ਵਿਦਿਆਰਥੀਆਂ ਨੂੰ ਰਿਹਾਇਸ਼ ਦੀ ਲੋੜ ਹੈ, ਉਹਨਾਂ ਕੋਲ "Section504 P lan (ਸੈਕਸ਼ਨ 504 ਦੀ ਯੋਜਨਾ)" ਹੋ ਸਕਦੀ ਹੈ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਦਿਆਰਥੀ ਅਪਾਹਜ ਹੋ ਸਕਦਾ ਹੈ ਅਤੇ ਉਸਨੂੰ ਰਿਹਾਇਸ਼ ਜਾਂ ਵਿਸ਼ੇਸ਼ ਹਦਾਇਤਾਂ ਦੀ ਲੋੜ ਹੋ ਸਕਦੀ ਹੈ, ਤਾਂ ਤੁਸੀਂ ਸਕੂਲ ਦੇ ਜ਼ਿਲ੍ਹੇ ਨੂੰ ਮੁਲਾਂਕਣ ਲਈ ਬੇਨਤੀ ਕਰ ਸਕਦੇ ਹੋ।
IEP, ਸੈਕਸ਼ਨ 504 ਦੀਆਂ ਯੋਜਨਾਵਾਂ, ਅਪਾਹਜ ਵਿਦਿਆਰਥੀਆਂ ਲਈ ਮੁਲਾਂਕਣਾਂ ਅਤੇ ਸੁਰੱਖਿਆਵਾਂ ਬਾਰੇ ਇੱਥੇ ਹੋਰ ਜਾਣੋ:
- ਵਿਸ਼ੇਸ਼ ਸਿੱਖਿਆ ਕੀ ਹੈ?
- ਵਿਦਿਆਰਥੀ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰਨ ਦੀ ਸ਼ੁਰੂਆਤ ਕਿਵੇਂ ਕਰਦਾ ਹੈ?
- Individualized Education Program ਜਾਂ “IEP" ਕੀ ਹੁੰਦਾ ਹੈ?
Supports at School
- Toolkit: Getting Started with Disability Supports at School English / Compartiendo una nueva diagnosis de su hijo/a con la escuela en español
- Toolkit: Prior Written Notice (PWN) English Notificación Previa por Escrito español
- Protecting the Educational Rights of Students with Disabilities English / Protección de los Derechos Educativos de los Estudiantes con Discapacidad en Escuelas Públicas en español
- Special Education Resources [Information and Support for Navigating Special Education Services and Resolving Concerns]
Disability Identity
- One Out of Five: Disability History and Pride Project Student Voice Videos and Teaching Resource
- Nothing About Us Without Us PowerPoint / Nothing About Us Without Us Webinar
Accessibility
- Accessibility Together 06.19.2019 PowerPoint Webinar Transcript
- Event Accessibility Checklist English