ਰਿਮੋਰਟ ਸਿਖਲਾਈ ਲਈ ਸਕੂਲ ਵਿੱਚ ਵਾਪਸੀ ਯੋਜਨਾ
ਇਹ ਸੂਚੀ ਪਰਿਵਾਰਾਂ ਅਤੇ ਸਕੂਲ ਟੀਮਾਂ ਲਈ ਮਿਲ ਕੇ ਯੋਜਨਾਵਾਂ ਬਣਾਉਣ ਲਈ ਹੈ। ਜ਼ਿਆਦਾਤਰ ਪਰਿਵਾਰਾਂ ਕੋਲ ਘਰ ਵਿੱਚ ਪਹਿਲਾਂ ਤੋਂ ਇਹ ਚੀਜ਼ਾਂ ਸੈੱਟ ਨਹੀਂ ਕੀਤੀਆਂ ਹੁੰਦੀਆਂ ਹ, ਪਰ ਸਕੂਲਾਂ ਕੋਲ ਇਹਨਾਂ ਵਿੱਚੋਂ ਕੁੱਝ ਚੀਜ਼ਾਂ ਸਾਂਝੀਆਂ ਕਰਨ ਲਈ ਅਤੇ ਹੋਰ ਭਾਈਚਾਰੇ ਸ੍ਰੋਤਾਂ ਦੇ ਵਿਚਾਰ ਹੋਣੇ ਚਾਹੀਦੇ ਹਨ।
ਵਿਦਿਆਰਥੀਆਂ ਨੂੰ
ਮੁਢਲੀਆਂ ਲੋੜ
- ਸਿੱਖਣ ਲਈ ਸੁੱਰਖਿਅਤ ਸਥਾਨ
- ਬੈਠਣ ਲਈ ਆਰਾਮਦਾਇਕ ਜਗ੍ਹ
- ਡੈਸਕ ਜਾਂ ਮੇਜ਼
- ਸੀਮਿਤ ਭਟਕਣ
- ਸਕੂਲ ਦਿਨ ਦਰਮਿਆਨ ਭੋਜਨ: ਨਾਸ਼ਤਾ, ਦੁਪਹਿਰ ਦਾ ਖਾਣਾ, ਅਤੇਸਨੈਕਸ
ਬਾਲਗ ਸਹਿਯੋਗ
- ਸਕੂਲ ਭੋਜਨ ਤਿਆਰ ਕਰਨਾ ਅਤੇ ਸੰਭਾਲਣਾ
- ਰੋਜ਼ਾਨਾ ਅਨੁਸੂਚੀ ਬਣਾਈ ਰੱਖਣਾ (ਕਲਾਸਾਂ ਸ਼ੁਰੂ ਕਰਨੀਆਂ, ਸੁਤੰਤਰ ਕੰਮ ਕਰਨਾ)
- ਯੰਤਰ ਤਿਆਰ ਕਰਨਾ (ਮੇਜ਼, ਕੰਪਿਊਟਰ, ਐਪਸ)
- ਲਾਈਵ ਰਿਮੋਰਟ ਹਦਾਇਤ ਦੌਰਾਨ ਸਹਿਯੋਗ, ਜੇਕਰ ਲੋੜ ਪਵੇ
- ਸੁਤੰਤਰ ਕੰਮ ਦੌਰਾਨ ਸਹਿਯੋਗ
- ਸਿੱਖਿਆ ਕਿਵੇਂ ਮੁੱਹਈਆ ਕਰਾਉਣੀ ਹੈ ਬਾਰੇ ਬਾਲਗਾਂ ਲਈ ਸਿਖਲਾਈ ਲਈ ਰਿਮੋਰਟ ਸਿੱਖਿਆ ਦੌਰਾਨ ਵਿਵਹਾਰ ਸਹਿਯੋਗ
ਨੋਟ
ਵਿਦਿਆਰਥੀਆਂ ਨੂੰ ਵੱਖਰੀ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੋਵੇਗੀ ਜਿਵੇਂ ਕਿ ਪਰਿਵਾਰ ਵੱਖਰੀ ਤਰ੍ਹਾਂ ਮੁੱਹਈਆ ਕਰਾਉਣ ਦੇ ਯੋਗ ਹੋਣਗੇ। ਅਧਿਆਪਕ ਅਤੇ ਸਕੂਲ ਰਿਮੋਟ ਤੋਰ ‘ਤੇ ਕੀ ਸਹਿਯੋਗ ਦੇ ਸਕਦੇ ਹਨ?ਵਿਅਕਤੀਗਤ-ਤੋਰ ‘ਤੇ ਬਾਲਗ ਸਹਿਯੋਗ ਦੀ ਕਦੋਂ ਲੋੜ ਹੈ? ਇਹ ਕਦੋਂ ਅਤੇ ਕਿੱਥੇ ਉਪਲਬਧ ਹੈ? ਸਕੂਲ ਅਨੁਸੂਚੀ ਪਰਿਵਾਰਿਕਾ ਸ੍ਰੋਤਾਂ ਅਤੇ ਲੋੜਾਂ ਨਾਲ ਮੇਲ ਹੁੰਦੀ ਕਿਵੇਂ ਬਣ ਸਕਦੀ ਹੈ?
ਸਿਖਲਾਈ ਯੰਤਰ ਅਤੇ ਇੰਟਰਨੈੱਟ ਕੁਨੈਕਸ਼ਨ
- ਹਰੇਲ ਵਿਦਿਆਰਥੀ ਲਈ ਇੱਕ ਯੰਤਰ
- ਮਾਈਕ੍ਰੋਫੋਨ (ਬੋਲਣ ਲਈ) ਅਤੇ ਸਪੀਕਰ/ਹੈੱਡਸੈੱਟ (ਸੁਣਨ ਲਈ)
- ਕੈਮਰਾ (ਵੀਡਿਓ ਕਲਾਸਾਂ ਲਈ ਭਾਗ ਲੈਣ ਲਈ)
- ਕੀਬੋਰਡ, ਮਾਊਸ, ਹੋਰ ਢਲਨ ਵਾਲੇ ਯੰਤਰ
- ਉੱਚ ਰਫਤਾਰ ਇੰਟਰਨੈੱਟ ਨਾਲ ਸੰਪਰਕ
- ਯੰਤਰ ਵਿੱਚ ਲੋਡ ਕੀਤੇ ਸਿੱਖਣ ਵਾਲੀਆਂ ਐਪਸ ਅਤੇ ਪ੍ਰੋਗਰਾਮ
- ਅਕਾਉਂਟ ਅਤੇ ਪਾਸਵਰਡ ਸੈੱਟ ਅੱਪ
- ਹਰੇਕ ਪ੍ਰੋਗਰਾਮ ਕਿਵੇਂ ਵਰਤਣਾ ਹੈ ਬਾਰੇ ਵਿਦਿਆਰਥੀਆਂ ਅਤੇਪਰਿਵਾਰ ਲਈ ਸਿਖਲਾਈ
- ਸਕੂਲ ਅਤੇ ਜਿਲ੍ਹੇ ਲਈ ਤਕਨੀਕੀ ਸਹਿਯੋਗ ਸੰਪਰਕ ਸੂਚਨਾ
ਨੋਟ
ਜੇਕਕ ਵਿਦਿਆਰਥੀ ਕੋਲ ਯੰਤਰ ਜਾਂਭਰੋਸੇਯੋਗ ਇੰਟਰਨੈੱਟ ਨਹੀਂ ਹੁੰਦਾ,ਨਿਰੰਤਰ ਸੰਪਰਕ ਕਰਨ ਅਤੇ ਸਿਖਲਾਈ ਸਮੱਗਰੀ ਦੇ ਹੋਰ ਰਸਤਿਆਂ ਨੂੰ ਧਿਆਨ ਵਿੱਚ ਰੱਖੋ,ਜਿਵੇਂ ਫੋਨ ਰਾਹੀਂ, ਸਮਾਜਿਕ ਦੂਰੀ ਵਾਲੇ ਦੌਰੇ, ਸਮੱਗਰੀ ਦਾ ਪਿੱਕ-ਅੱਪ ਅਤੇ ਡ੍ਰੋਪ-ਆਫ, ਜਾਂ ਡਾਕ।
ਕੁੱਝ ਜਿਲ੍ਹੇ ਸ਼ਾਇਦ ਵਿਅਕਤੀਗਤ-ਤੋਰ ‘ਤੇ ਸੇਵਾਵਾਂ ਪ੍ਰਦਾਨ ਕਰ ਸਕਦੇਹਨ ਜੇਕਰ ਇਹ ਪਰਿਵਾਰ,ਵਿਦਿਆਰਥੀ ਅਤੇ ਸਟਾਫ ਲਈ ਸੁੱਰਖਿਅਤ ਹੋਵੇ।
ਹੋਰ ਸਕੂਲ ਸਪਲਾਈ
- ਪੈੱਨ, ਪੈਂਨਸਿਲ, ਪੇਪਰ
- ਪ੍ਰਿੰਟਰ ਅਤੇ ਇੰਕ ਕਾਰਟੇਜ (ਜੇਕਰ ਪ੍ਰਿੰਟਿੰਗ ਦੀ ਲੋੜ ਹੋਵੇ)
- ਕਲਾ ਸਪਲਾਈ
- ਵਿਗਿਆਨ ਪ੍ਰੋਜੈਕਟ ਸਪਲਾਈ
- ਗਤੀਵਿਧੀ ਅਤੇ ਸਪਲਾਈ ਲਈ ਸਰੀਰਿਕ ਸਿੱਖਿਆ (PE) ਸਥਾਨ
ਵਿਅਕਤੀਗਤ, ਖਾਸ ਸਹਿਯੋਗ ਲਈ ਯੋਜਨਾ
- IEP, ਜਾਂ ਧਾਰਾ ੫੦੪ ਯੋਜਨਾ ਲਈ ਯੋਜਨਾ ਅਤੇ ਮਿਲਣਾ
- ਅੰਗਰੇਜ਼ੀ ਭਾਸ਼ਾ ਨਿਰਦੇਸ਼ (ELL) ਦੇਣ ਲਈ ਯੋਜਨ
- ਸਿਖਲਾਈ ਸਹਾਇਤਾ ਪ੍ਰੋਗਰਾਮ (LAP) ਸਹਿਯੋਗ (ਅਕੈਡਮਿਕ ਅਤੇ/ਜਾਂਵਿਵਹਾਰ ਲਈ ਵਿਅਕਤੀਗਤ ਜਾਂ ਛੋਟਾ ਗਰੁੱਪ ਸਹਿਯੋਗ)
- ਹੋਰ ਖਾਸ, ਵਿਅਕਤੀਗਤ ਸਹਿਯੋਗ ਲਈ ਯੋਜਨ
ਨੋਟ
ਪਹਿਲਾਂ ਹੀ ਯੋਜਨਾ ਬਣਾਓ ਜੇਕਰ ਤੁਹਾਡਾ ਬੱਚਾ ਸਹਿਯੋਗ ਹਾਸਿਲ ਕਰਦਾ ਹੈ: ਖਾਸ ਵਿੱਦਿਆ;ਵਿਅਕਤੀਗਤ ਰਿਹਾਇਸ਼; ਅੰਗਰੇਜ਼ੀਂ ਸਿਖਿਅਕ; ਪੜ੍ਹਣ, ਲਿਖਣ, ਹਿਸਾਬ ਜਾਂਵਿਵਹਾਰ ਵਿੱਚ ਵਾਧੂ ਸਹਿਯੋਗ; ਬੇਘਰ ਹੋਣਾ; ਅਤੇ/ਜਾਂ ਪਾਲਣ ਦੇਖਰੇਖ। ਜੇਕਰ ਇਹ ਤੁਹਾਡੇ, ਤੁਹਾਡੇ ਵਿਦਿਆਰਥੀ, ਅਤੇ ਸਕੂਲ ਸਟਾਫ ਲਈ ਸੁੱਰਖਿਅਤ ਹੈ, ਤੁਸੀਂ ਯੋਜਨਾ ਵਿੱਚ ਵਿਅਕਤੀਗਤ-ਤੋਰ ‘ਤੇ ਸਹਿਯੋਗ ਸ਼ਾਮਿਲ ਕਰਨ ਦੇ ਯੋਗ ਹੋ ਸਕਦੇ ਹੋ।
ਸੰਪਰਕ ਯੋਜਨ
- ਪ੍ਰਿੰਸੀਪਲ, ਸਕੂਲ ਕਾਉਂਸਲਰ, ਹੋਰ ਜ਼ਰੂਰੀ ਸੰਪਰਕਾਂ ਲਈ ਸੰਪਰਕ ਸੂਚਨ
- ਚੈੱਕ ਇੰਨ ਲਈ ਰੈਗੂਲਰ ਲਈ ਯੋਜਨ
- ਅਧਿਆਪਕ ਅਤੇ ਵਿਦਿਆਰਥੀ ਦਰਮਿਆਨ ਚੈੱਕ-ਇੰਨ
- ਅਧਿਆਪਕ ਅਤੇ ਮਾਪਿਆਂ/ਦੇਖਰੇਖਕਰਤਾ ਦਰਮਿਆਨ ਚੈੱਕ-ਇੰਨ
- ਦੁਭਾਸ਼ੀਆ ਲਾਈਨ ਅਤੇ ਦੁਭਾਸ਼ੀ ਸਟਾਫ ਲਈ ਸੰਪਰਕ ਸੂਚਨਾ, ਜੇ ਲੋੜ ਹੋਵੇ
- ਅਨੁਵਾਦਿਤ ਜਾਣਕਾਰੀ ਮੁਹੱਈਆ ਕਰਾਉਣ ਲਈ ਸਕੂਲ ਦੀ ਯੋਜਨਾ(ਜਿਸ ਵਿੱਚ ਈਮੇਲਾਂ, ਟੈਕਸਟ ਸੁਨੇਹੇ, ਸਕੂਲ ਦੇ ਕੰਮ ਦੀਆਂ ਹਦਾਇਤਾਂਸ਼ਾਮਿਲ ਹਨ), ਜੇਕਰ ਲੋੜ ਹੋਵੇ
ਰੋਜ਼ਾਨਾ ਅਤੇ ਹਫਤਾਵਾਰ ਅਨੁਸੂਚ
- ਕੰਧ ਜਾਂ ਫਰਿੱਜ ਉੱਤੇ ਪੋਸਟ ਕਰਨ ਲਈ ਦ੍ਰਿਸ਼ ਅਨੁਸੂਚੀ
- ਆਨਲਾਈਨ ਅਨੁਸੂਚੀ (ਕਲੰਡਰ ਉੱਤੇ ਲਗਾਉਣ ਅਤੇ ਰਿਮਾਈਂਡਰ ਸੈੱਟ ਕਰਨ ਲਈ)
- ਖਾਸ ਸਹਿਯੋਗ ਲਈ ਯੋਜਨਾ, ਜਿਵੇਂ ਖਾਸ ਵਿੱਦਿਆ, ਅੰਗਰੇਜ਼ੀ ਸਿਖਲਾਈ ਸੇਵਾਵਾਂ, ਆਦਿ।
ਸਿਖਲਾਈ ਲਈ ਪ੍ਰੇਰਕ ਅਤੇ ਇਨਾਮ
- ਨਿਜੀ ਸੰਪਰਕ/ਰਿਸ਼ਤੇ
- ਅਧਿਆਪਕ ਅਤੇ ਵਿਦਿਆਰਥੀ ਦਰਮਿਆਨ ਸੰਪਰਕ ਬਣਾਉਣ ਲਈਯੋਜਨਾ
- ਹਾਣੀ ਸੰਪਰਕ ਲਈ ਮੌਕੇ
- ਦਿਲਕਸ਼, ਸਾਰਥਿਕ ਪਾਠ ਅਤੇ ਗਤੀਵਿਧੀਆਂ
- ਪੂਰੇ ਹੋਏ ਕੰਮ ਦਾ ਜਸ਼ਨ ਮਨਾਉਣ ਲਈ ਪਸੰਦੀਦਾ ਗਤੀਵਿਧੀਆਂ ਜਾਂਚੀਜ਼ਾਂ ਦੇ ਵਿਕਲਪ
ਵਿਦਿਆਰਥੀ ਅਤੇ ਪਰਿਵਾਰ ਲਈ ਦਿਮਾਗੀ ਸਿਹਤ ਦੇਖਰੇਖ
- ਦਿਮਾਗੀ ਅਤੇ ਸਰੀਰਿਕ ਸਿਹਤ ਦੇ ਸਹਿਯੋਗ ਲਈ ਗਤੀਵਿਧੀਆਂ
- ਮੌਜੂਦਾ ਦਿਮਾਗੀ ਸਿਹਤ ਪ੍ਰਦਾਤਾਵਾਂ ਦੀ ਸੰਪਰਕ ਸੂਚਨ
- ਹਰੇਕ ਕਾਉਂਟੀ ਦੀ ਮਾਨਸਿਕ ਸਿਹਤ ਸੰਕਟ ਲਾਈਨ ਲਈ ਇੱਥੇ ਫੋਨ ਨੰਬਰਾਂ ਨੂੰ ਲੱਭੋ: https://www.hca.wa.gov/health-care-services-supports/behavioral-health-recovery/mental-health-crisis-lines
- ਸਕੂਲ ਕਾਉਂਸਲਰ ਅਤੇ ਸਕੂਲ ਦਿਮਾਗੀ ਸਿਹਤ ਸੇਵਾਵਾਂ ਲਈ ਸੰਪਰਕਸੂਚਨ
- ਕੋਈ ਵੀ ਅਜਿਹੀ ਸਮਾਜਿਕ ਭਾਵਨਾਤਮਿਕ ਸਿਖਲਾਈ ਜੋ ਸਕੂਲ ਜਾਂਜਿਲ੍ਹਾ ਮੁੱਹਈਆ ਕਰਵਾ ਸਕਦਾ ਹੈ
ਨੋਟ
ਵਾਸ਼ਿੰਗਟਨ ਰਾਜ ਕੋਰੋਨਾਵਾਇਰਸ ਜਵਾਬ ਵੈੱਬਸਾਈਟ ਤੋਂ: ਜੇਕਰ ਤੁਸੀਂ ਕੋਵਿਡ-੧੯ ਕਾਰਨ ਉੱਚ ਤਣਾਅ ਮਹਿਸੂਸ ਕਰ ਰਹੇ ਹੋ,ਸਹਿਯੋਗ ਅਤੇ ਸ੍ਰੋਤਾਂ ਲਈ ੮੩੩-੬੮੧-੦੨੧੧ ਉੱਤੇ ਕਾਲ ਕਰੋ। ਮਾਨਸਿਕ ਅਤੇ ਭਾਵਨਾਤਮਿਕ ਸੁੱਖ ਲਈ ਵਾਸ਼ਿੰਗਟਨ ਰਾਜ ਕੋਰੋਨਾਵਾਇਰਸ ਜਵਾਬ ਵੈੱਬਪੇਜ ਉੱਤੇ ਜਾਓ: