- Schools and districts must provide interpretation when needed to communicate effectively with families who request an interpreter.
|
- ਦੁਭਾਸ਼ੀਏ ਦੀ ਬੇਨਤੀ ਕਰਨ ਵਾਲੇ ਪਰਿਵਾਰਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਚਾਰ ਕਰਨ ਲਈ ਸਕੂਲ ਅਤੇ ਜਿਲ੍ਹਿਆਂ ਦੁਆਰਾ ਵਿਆਖਿਆ ਪ੍ਰਦਾਨ ਕਰਨੀ ਲਾਜ਼ਮੀ ਹੈ।
|
- For interpretation to be effective, everyone involved in the conversation must cooperate and make time for interpretation.
|
- ਵਿਆਖਿਆ ਪ੍ਰਭਾਵਸ਼ਾਲੀ ਹੋਣ ਲਈ, ਗੱਲਬਾਤ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਸਹਿਯੋਗ ਕਰਨਾ ਅਤੇ ਵਿਆਖਿਆ ਕਰਨ ਲਈ ਸਮਾਂ ਦੇਣਾ ਚਾਹੀਦਾ ਹੈ।
|
- Use this card as needed during an interpreted conversation to receive a complete, accurate and understandable interpretation.
|
- ਵਿਆਖਿਆ ਕੀਤੀ ਗੱਲਬਾਤ ਦੌਰਾਨ ਇੱਕ ਸੰਪੂਰਨ, ਸਹੀ ਅਤੇ ਸਮਝਣ ਯੋਗ ਵਿਆਖਿਆ ਪ੍ਰਾਪਤ ਕਰਨ ਲਈ ਜ਼ਰੂਰਤ ਅਨੁਸਾਰ ਇਸ ਕਾਰਡ ਦੀ ਵਰਤੋਂ ਕਰੋ।
|
- Remember, if you do not understand something; ask the person you are talking with to explain. The interpreter can interpret your request for explanation but should not try to answer your questions.
|
- ਯਾਦ ਰੱਖੋ, ਜੇ ਤੁਸੀਂ ਕੁਝ ਨਹੀਂ ਸਮਝਦੇ; ਤਾਂ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ ਉਸਨੂੰ ਸਮਝਾਉਣ ਲਈ ਆਖੋ। ਦੁਭਾਸ਼ੀਆ ਤੁਹਾਡੀ ਬੇਨਤੀ ਦੇ ਵਰਨਣ ਲਈ ਵਿਆਖਿਆ ਕਰ ਸਕਦਾ ਹੈ ਪਰ ਉਸ ਨੂੰ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
|
- If you believe the interpreter is not interpreting correctly, you can ask to re-schedule with another interpreter.
|
- ਜੇ ਤੁਹਾਨੂੰ ਲਗਦਾ ਹੈ ਕਿ ਦੁਭਾਸ਼ੀਆ ਸਹੀ ਵਿਆਖਿਆ ਨਹੀਂ ਕਰ ਰਿਹਾ, ਤਾਂ ਤੁਸੀਂ ਕਿਸੇ ਹੋਰ ਦੁਭਾਸ਼ੀਏ ਨਾਲ ਦੁਬਾਰਾ ਸਮਾਂ ਨਿਰਧਾਰਤ ਕਰਨ ਲਈ ਆਖ ਸਕਦੇ ਹੋ।
|
- Pardon me, I would like to ask…
|
- ਮੁਆਫ ਕਰਨਾ, ਮੈਂ ਪੁੱਛਣਾ ਚਾਹਾਂਗਾ/ਗੀ…
|
- Please pause so the interpreter can tell me what you have said.
|
- ਕਿਰਪਾ ਕਰਕੇ ਰੁਕੋ ਤਾਂ ਕਿ ਦੁਭਾਸ਼ੀਆ ਮੈਨੂੰ ਦੱਸ ਸਕੇ ਕਿ ਤੁਸੀਂ ਕੀ ਆਖਿਆ ਹੈ।
|
- Please repeat that, I am afraid it was not all covered in the interpretation.
|
- ਕਿਰਪਾ ਕਰਕੇ ਇਸ ਨੂੰ ਦੁਹਰਾਓ, ਮੈਨੂੰ ਡਰ ਹੈ ਕਿ ਵਿਆਖਿਆ ਵਿੱਚ ਇਹ ਸਾਰੀ ਗੱਲ ਨਹੀਂ ਦੱਸੀ ਗਈ।
|
- Could we slow down a bit to be sure the interpreter is able to give a full interpretation?
|
- ਕੀ ਅਸੀਂ ਇਹ ਯਕੀਨੀ ਕਰਨ ਲਈ ਥੋੜ੍ਹਾ ਹੌਲੀ ਹੋ ਸਕਦੇ ਹਾਂ ਕਿ ਦੁਭਾਸ਼ੀਆ ਪੂਰੀ ਵਿਆਖਿਆ ਕਰ ਸਕੇ?
|
- Could you both repeat what you said, one at a time, so we can be sure the interpreter can cover everything?
|
- ਕੀ ਤੁਸੀਂ ਦੋਵੇਂ ਇੱਕ-ਇੱਕ ਕਰਕੇ ਦੁਹਰਾ ਸਕਦੇ ਹੋ ਕਿ ਤੁਸੀਂ ਕੀ ਆਖਿਆ ਸੀ, ਤਾਂ ਕਿ ਅਸੀਂ ਯਕੀਨੀ ਕਰ ਸਕੀਏ ਕਿ ਦੁਭਾਸ਼ੀਏ ਨੇ ਸਭ ਕੁਝ ਕਵਰ ਕਰ ਲਿਆ ਹੈ?
|
- I do not understand the interpretation very well. Could we try to reschedule with another interpreter?
|
- ਮੈਨੂੰ ਵਿਆਖਿਆ ਦੀ ਚੰਗੀ ਤਰ੍ਹਾਂ ਸਮਝ ਨਹੀਂ ਲੱਗੀ। ਕੀ ਅਸੀਂ ਕਿਸੇ ਹੋਰ ਦੁਭਾਸ਼ੀਏ ਨਾਲ ਸਮਾਂ ਨਿਰਧਾਰਤ ਕਰਨਾ ਅਜ਼ਮਾ ਸਕਦੇ ਹਾਂ?
|
Interpretation Support Tips Card Printable PDF
|
ਇੰਟਰਪ੍ਰਿਟੇਸ਼ਨ ਟਿਪਸ ਕਾਰਡ |